ਸਿੱਖ ਤਿਉਹਾਰਾਂ ਦੀ ਸੂਚੀ tik16234
ਇਹ ਸਫ਼ਾ ਵਿਕੀਪੀਡੀਆ ਲੇਖ ਦੇ ਅੰਦਾਜ਼ ਵਿਚ ਨਹੀਂ ਲਿਖਿਆ ਗਿਆ। ਹੋਰ ਚਰਚਾ ਲਈ ਇਸਦਾ ਗੱਲ-ਬਾਤ ਸਫ਼ਾ ਵੇਖਿਆ ਜਾ ਸਕਦਾ ਹੈ।
ਮਿਹਰਬਾਨੀ ਕਰਕੇ ਇਸਨੂੰ ਵਿਕੀਪੀਡੀਆ ਅੰਦਾਜ਼ ਵਿਚ ਲਿਖੋ ਅਤੇ ਮਸਲਾ ਹੱਲ ਹੋਣ ਤੱਕ ਇਹ ਅਰਧ-ਸੂਚਨਾ ਨਾ ਹਟਾਓ। |
ਸਿੱਖ ਤਿਉਹਾਰ
ਤਿਉਹਾਰ | ਤਾਰੀਖ [ਸਾਲ ਤੋਂ ਸਾਲ] | ਵੇਰਵਾ |
---|---|---|
ਮਾਘੀ | ਜਨਵਰੀ 14 | ਤਸਵੀਰ:ਗੁਰੂਦੁਆਰਾ ਮੁਕਤਸਰ ਸਾਹਿਬ.jpg |
ਪ੍ਰਕਾਸ਼ ਉਤਸਵ ਦਸ਼ਵੇਂ ਪਾਤਸ਼ਾਹ | ਜਨਵਰੀ 31 | ਇਹ ਤਿਉਹਾਰ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਿੱਖਾਂ ਵਿੱਚ ਵੱਡੇ ਪੱਧਰ ਤੇ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। |
ਹੋਲਾ ਮਹੱਲਾ | ਮਾਰਚ 17 | |
ਵਿਸਾਖੀ | ਅਪ੍ਰੈਲ 13 | = ਯੂ.ਕੇ ., ਕਨੇਡਾ, ਯੂ ਐੱਸ ਏ, ਅਤੇ ਹੋਰ ਸਿੱਖ ਖੇਤਰਾਂ ਵਿੱਚ ਲੋਕ ਇਸਮੇਲੇ ਨੂੰ ਮਨਾਉਣ ਲਈ ਇੱਕਠੇ ਹੁੰਦੇ ਹਨ। ਲੋਕ ਇੱਕਠੇ ਹੁੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸਤਿਕਾਰ ਨਾਲ ਸਿਰ ਝਕਾਉਂਦੇ ਹਨ। ਵਿਸਾਖੀ ਓਹ ਦਿਨ ਹੈ ਜਿਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਅਤੇ ਸਿਖਾਂ ਨੂੰ ਇੱਕ ਨਵੀਂ ਪਹਿਚਾਣ ਮਿਲੀ। ਇਹ ਕੰਮ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤਾ ਗਿਆ।[1] |
ਪਹਿਲਾ ਪ੍ਰਕਾਸ਼ ਉਤਸਵ ਗੁਰੂ ਗ੍ਰੰਥ ਸਾਹਿਬ ਜੀ | ਸਿੰਤਬਰ 1 | |
ਬੰਦੀ ਛੋੜ ਦਿਵਸ(ਦਿਵਾਲੀ) | ਨਵੰਬਰ 9 | |
ਗੁਰੂ ਨਾਨਕ ਗੁਰੂਪੁਰਬ | ਨਵੰਬਰ 22 | ਇਸ ਦਿਨ ਗੁਰੂ ਨਾਨਕ ਦੇਵ ਜੀ ਦਾ ਜਨਮ ਨਾਨਕਿਆਣਾ ਸਾਹਿਬ ਵਿੱਚ ਹੋਇਆ ਜੋ ਅੱਜਕਲ ਪਾਕਿਸਤਾਨ ਵਿੱਚ ਹੈ। ਹਰ ਸਾਲ ਸਿੱਖ ਇਸ ਦਿਨ ਨੂੰ ਵੱਡੇ ਪੱਧਰ ਦਤੇ ਇੱਕਠੇ ਹੋ ਕੇ ਮਨਾਉਂਦੇ ਹਨ। ਇਸ ਦਿਨ ਘਰਾਂ ਅਤੇ ਗੁਰੂਦੁਆਰਾ ਸਾਹਿਬ ਵਿੱਚ ਦੀਵੇ ਅਤੇ ਲਾਈਟਾਂ ਲਗਾਈਆਂ ਜਾਂਦੀਆਂ ਹਨ ਅਤੇ ਪਟਾਕੇ ਚਲਾਏ ਜਾਂਦੇ ਹਨ। ਗੁਰੁਪੁਰਬ ਤਿੰਨ ਦਿਨ ਚਲਦਾ ਹੈ, ਦੋ ਦਿਨ ਪਹਿਲਾਂ ਅਖੰਡ ਪਾਠ ਕਰਵਾਇਆ ਜਾਂਦਾ ਹੈ। ਇੱਕ ਦਿਨ ਨਗਰ ਕੀਰਤਨ ਕਢਿਆ ਜਾਂਦਾ ਹੈ। |
ਸ਼ਹੀਦੀ ਦਿਵਸ ਗੁਰੂ ਤੇਗ ਬਹਾਦੁਰ ਜੀ | ਨਵੰਬਰ 22 | ਇਸ ਦਿਨ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਜਦੋਂ ਉਹਨਾ ਨੇ ਇਸਲਾਮ ਧਰਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਔਰੰਗਜੇਬ ਕਸ਼ਮੀਰੀ ਪੰਡਿਤਾਂ ਨੂੰ ਇਸਲਾਮ ਕਬੂਲ ਕਰਵਾਉਣਾ ਚਾਹੁੰਦਾ ਸੀ। ਉਹ ਪੁਕਾਰ ਲੈ ਕੇ ਗੁਰੂ ਤੇਗ ਬਹਾਦੁਰ ਜੀ ਕੋਲ ਮਦਦ ਆਏ।[2][3]ਗੁਰੂ ਜੀ ਨੇ ਕਿਹਾ ਕੇ ਔਰੰਗਜੇਬ ਨੂੰ ਕਹੋ ਕੇ ਜੇਕਰ ਤੇਗ ਬਹਾਦੁਰ ਇਸਲਾਮ ਕਬੂਲ ਕਰ ਲਏਗਾ ਟਾ ਅਸੀਂ ਵੀ ਕਰ ਲਵਾਂਗੇ [2][3] ਔਰੰਗਜੇਬ ਦੇ ਹੁਕਮ ਨਾਲ ਗੁਰੂ ਤੇਗ ਬਹਾਦੁਰ ਮਲਿਕਪੁਰ ਅਨੰਦਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਥੋਂ ਉਹਨਾ ਨੂੰ ਦਿੱਲੀ ਲਜਾਇਆ ਗਿਆ।ਗ੍ਰਿਫਤਾਰੀ ਸਮੇਂ ਉਹਨਾ ਦੇ ਕੁਝ ਸ਼ਰਧਾਲੂ ਵ ਉਹਨਾ ਦੇ ਨਾਲ ਸਨ। ਉਹਨਾ ਨੂੰ 1675ਈ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਤਿੰਨ ਮਹੀਨੇ ਲਈ ਜ਼ੇਲ ਵਿੱਚ ਰੱਖਿਆ ਗਿਆ। ਫਿਰ ਉਹਨਾ ਨੂੰ ਲੋਹੇ ਦੇ ਪਿੰਜਰੇ ਵਿੱਚ ਪਾ ਕੇ ਨਵੰਬਰ 1975 ਵਿੱਚ ਦਿੱਲੀ ਲਜਾਇਆ ਗਿਆ। ਗੁਰੂ ਜੀ ਨੂੰ ਜੰਜੀਰਾਂ ਵਿੱਚ ਰੱਖਿਆ ਗਿਆ ਅਤੇ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। ਜਦੋਂ ਗੁਰੂ ਜੀ ਨੇ ਇਸਲਾਮ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾ ਨੂੰ ਦਿੱਲੀ ਦੇ ਚਾਂਦਨੀ ਚੋਂਕ ਵਿੱਚ ਸ਼ਹੀਦ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦੁਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਜਿਹਨਾ ਨੇ ਆਪਣਾ ਜੀਵਨ ਹਿੰਦੂ ਧਰਮ ਲਈ ਕੁਰਬਾਨ ਕਰ ਦਿੱਤਾ। |
- ↑ "Sikhism holy days: Baisakhi". BBC. Retrieved 2007-07-08.
- ↑ 2.0 2.1 [1]
- ↑ 3.0 3.1 Surinder Singh Kohli. 1993. The Sikh and Sikhism. P.78-89